
ਅੱਜ ਸਵੇਰੇ ਵੀ ਸਿਰ ਭਾਰੀ ਲੱਗ ਰਿਹਾ ਸੀ, ਰਾਤ ਨੂੰ ਫਿਰ ਵਾਰ-ਵਾਰ ਅੱਖ ਖੁੱਲ ਗਈ।
ਦਫ਼ਤਰ ਦਾ ਕੰਮ ਪਹਿਲਾਂ ਨਾਲੋਂ ਬਹੁਤ ਵਧ ਗਿਆ ਹੈ, ਮੋਢੇ ਤੇ ਗਰਦਨ ‘ਚ ਅਕੜਾਅ ਜਿਹਾ ਰਹਿੰਦਾ, ਕਦੇ ਕਦੇ ਪੇਟ ਵੀ ਠੀਕ ਨਹੀ ਰਹਿੰਦਾ।
ਬੱਚਿਆਂ ਨੂੰ ਸੰਭਾਲਦੇ ਸੰਭਾਲਦੇ ਦਿਨ ਕਿੱਥੇ ਲੰਘ ਜਾਂਦਾ ਪਤਾ ਹੀ ਨਹੀ ਲੱਗਦਾ।
ਸਕੈਚ ਬੁੱਕ ਖੋਲ੍ਹਣ ਦਾ ਵੇਲਾ ਹੁਣ ਲੱਭਦਾ ਹੀ ਨਹੀਂ, ਖਾਤੇ ਵਾਲੀ ਕਾਪੀ ਵੀ ਬੈਗ ‘ਚ ਪਈ ਰਹਿੰਦੀ।
ਤੁਸੀਂ ਲੋਕ ਵੀ ਇਸ ਤਰ੍ਹਾਂ ਕੰਮ ਤੇ ਘਰ ਦੇ ਵਿਚਕਾਰ ਫਸੇ ਰਹਿੰਦੇ ਹੋ, ਜਾਂ ਦੋਵੇਂ ਸਾਂਭਣ ਦਾ ਕੋਈ ਤਰੀਕਾ ਲੱਭ ਲੈਂਦੇ ਹੋ?
