← ਸੂਚੀ

ਨਾਲ ਤੁਰੀਏ ›ਖੁੱਲ੍ਹੀ ਗੱਪਸ਼ੱਪ

ਥੱਕ ਕੇ ਬੱਚਿਆਂ ਤੇ ਖਿਝ ਜਾਂਦੀ ਹਾਂ

ਅੱਜ ਦਫ਼ਤਰ ਤੋਂ ਥੱਕੀ ਹੋਈ ਘਰ ਵੜੀ ਤੇ ਬੱਚਿਆਂ ਦੇ ਥੋੜੇ ਜਿਹੇ ਰੌਲੇ ਤੇ ਹੀ ਗੁੱਸਾ ਆ ਗਿਆ।

ਕੁਝ ਨਹੀ ਸੀ ਵੱਡੀ ਗੱਲ, ਬਸ ਖਿਡੌਣੇ ਖਿਲਾਰੇ ਪਏ ਸੀ, ਤੇ ਮੈਂ ਉਹਨਾਂ ਤੇ ਉੱਚੀ ਬੋਲ ਪਈ। ਬਾਅਦ ਚ ਬੜਾ ਮਾੜਾ ਲੱਗਾ।

ਕੰਮ ਦਾ ਭਾਰ ਪਿਛਲੇ ਕੁਝ ਮਹੀਨਿਆਂ ਤੋਂ ਬਹੁਤ ਵਧ ਗਿਆ ਹੈ ਤੇ ਸ਼ਾਮ ਨੂੰ ਘਰ ਆਉਂਦੀ ਹਾਂ ਤਾਂ ਸਬਰ ਹੀ ਨਹੀ ਬਚਦਾ।

ਪਹਿਲਾਂ ਥੋੜ੍ਹਾ ਬਹੁਤ ਸਕੈਚ ਕਰ ਕੇ ਮਨ ਹੌਲਾ ਕਰ ਲੈਂਦੀ ਸੀ, ਹੁਣ ਓਹ ਵੀ ਨਹੀਂ ਹੁੰਦਾ।

ਤੁਸੀਂ ਲੋਕ ਦਫ਼ਤਰ ਤੋਂ ਆ ਕੇ ਬੱਚਿਆਂ ਸਾਮ੍ਹਣੇ ਜਾਣ ਤੋਂ ਪਹਿਲਾਂ ਗੁੱਸਾ ਕਿੱਦਾਂ ਸ਼ਾਂਤ ਕਰਦੇ ਹੋ?

ਟਿੱਪਣੀਆਂ 0

  • ਅਜੇ ਕੋਈ ਟਿੱਪਣੀ ਨਹੀਂ।
ਸਾਰੀਆਂ ਪੋਸਟਾਂ ਦੀ ਸੂਚੀ ਵੇਖੋ →