← ਸੂਚੀ

ਨਾਲ ਤੁਰੀਏ ›ਖੁੱਲ੍ਹੀ ਗੱਪਸ਼ੱਪ

ਖਰਚਾ ਕਦੋਂ ਲਿਖ ਲੈਂਦੇ ਹੋ ਤੁਸੀਂ

ਕਈ ਦਿਨਾਂ ਬਾਅਦ ਖਰਚੇ ਵਾਲੀ ਕਾਪੀ ਫੇਰ ਖੋਲ੍ਹੀ।
ਦਫ਼ਤਰ ਦਾ ਕੰਮ ਐਨਾ ਵਧ ਗਿਆ ਹੈ ਕਿ ਦਿਨੇ ਕੁਝ ਲਿਖਣ ਦਾ ਵੇਲਾ ਹੀ ਨਹੀਂ ਮਿਲਦਾ।

ਸੋਚਿਆ ਸੀ ਰਾਤੀਂ ਬੱਚੇ ਸੌਂ ਜਾਣ ਮਗਰੋਂ ਬੈਠ ਕੇ ਲਿਖ ਲਵਾਂਗੀ, ਪਰ ਓਦੋਂ ਤੱਕ ਯਾਦ ਹੀ ਨਹੀਂ ਰਹਿੰਦਾ ਕਿ ਕਿੱਥੇ ਕੀ ਖਰਚ ਹੋਇਆ। ਦੁੱਧ ਵਾਲੇ ਨੂੰ ਦਿੱਤੇ, ਸਕੂਲ ਵਾਲੀ ਫੀਸ, ਸਬਜ਼ੀ ਵਾਲਾ ਹਿਸਾਬ – ਸਭ ਰਲ਼ ਜਾਂਦਾ ਲੱਗਦਾ।

ਫ਼ੋਨ ‘ਚ ਓਸੇ ਵੇਲੇ ਲਿਖ ਲਵਾਂ, ਇੰਝ ਸੋਚਦੀ ਹਾਂ, ਪਰ ਦਫ਼ਤਰ ‘ਚ ਬੈਠ ਕੇ ਇਹ ਸਭ ਲਿਖਣਾ ਓਪਰਾ ਜਿਹਾ ਲੱਗਦਾ ਜੀ।

ਤੁਸੀਂ ਲੋਕ ਕਿਵੇਂ ਕਰਦੇ ਹੋ, ਖਰਚਾ ਓਸੇ ਵੇਲੇ ਲਿਖ ਲੈਂਦੇ ਹੋ ਜਾਂ ਰਾਤ ਨੂੰ ਯਾਦ ਕਰ ਕੇ?

ਟਿੱਪਣੀਆਂ 0

  • ਅਜੇ ਕੋਈ ਟਿੱਪਣੀ ਨਹੀਂ।
ਸਾਰੀਆਂ ਪੋਸਟਾਂ ਦੀ ਸੂਚੀ ਵੇਖੋ →