← ਸੂਚੀ

ਨਾਲ ਤੁਰੀਏ ›ਖੁੱਲ੍ਹੀ ਗੱਪਸ਼ੱਪ

ਗਰਦਨ-ਮੋਢੇ ਪੱਥਰ ਵਾਂਗ ਅਕੜ ਜਾਂਦੇ ਨੇ

ਦਫ਼ਤਰ ਦਾ ਕੰਮ ਪਿਛਲੇ ਕੁਝ ਮਹੀਨਿਆਂ ਤੋਂ ਸੱਚੀਂ ਸਿਰ ਤੋਂ ਲੰਘ ਗਿਆ!

ਸਵੇਰੇ ਬੈਠਦੀ ਹਾਂ ਤੇ ਪਤਾ ਹੀ ਨਹੀਂ ਲੱਗਦਾ ਕਦੋਂ 7 ਵਜੇ ਹੋ ਜਾਂਦੇ ਨੇ। ਗਰਦਨ ਤੇ ਮੋਢੇ ਦੋਵੇਂ ਦਿਨ ਦੇ ਅੰਤ ਤੱਕ ਪੱਥਰ ਬਣ ਜਾਂਦੇ ਨੇ, ਘਰ ਆ ਕੇ ਵੀ ਸਿੱਧੇ ਨਹੀਂ ਹੁੰਦੇ।

ਰਾਤ ਨੂੰ ਵੀ ਇਸੇ ਕਰਕੇ ਹੋਵੇਗਾ ਸ਼ਾਇਦ, ਨੀਂਦ ਪੂਰੀ ਨਹੀਂ ਆਉਂਦੀ। ਸਵੇਰੇ ਬੱਚਿਆਂ ਨੂੰ ਸਕੂਲ ਲਈ ਤਿਆਰ ਵੀ ਕਰਨਾ ਹੁੰਦਾ, ਇਸ ਲਈ ਲੇਟ ਉੱਠਣ ਦਾ ਸਵਾਲ ਹੀ ਨਹੀਂ।

ਕੋਈ ਤੇਲ ਜਾਂ ਦਵਾਈ ਨਹੀਂ ਪੁੱਛ ਰਹੀ, ਬਸ ਇਹ ਪੁੱਛਣਾ ਸੀ ਕਿ ਦਫ਼ਤਰ ਵਿੱਚ ਕੁਰਸੀ ਤੇ ਬੈਠੇ ਬੈਠੇ ਗਰਦਨ-ਮੋਢੇ ਦੀ ਅਕੜਾਅ ਲਈ ਤੁਸੀਂ ਸਾਰੇ ਕੀ ਕਰਦੇ ਹੋ, ਬਿਨਾਂ ਉੱਠੇ ਕੋਈ ਸੌਖਾ ਤਰੀਕਾ ਹੋਵੇ ਤਾਂ ਦੱਸ ਸਕਦੇ ਹੋ ਜੀ?

ਟਿੱਪਣੀਆਂ 0

  • ਅਜੇ ਕੋਈ ਟਿੱਪਣੀ ਨਹੀਂ।
ਸਾਰੀਆਂ ਪੋਸਟਾਂ ਦੀ ਸੂਚੀ ਵੇਖੋ →