ਰਾਤ ਨੂੰ 2 ਵਜੇ ਅੱਖ ਖੁੱਲ੍ਹ ਗਈ।

ਨੀਂਦ ਨਹੀ ਆਈ, ਫ਼ੋਨ ਚੁੱਕ ਲਿਆ।
ਪੁਰਾਣੇ ਸਾਮਾਨ ਵਾਲੀ ਐਪ ‘ਤੇ ਇੱਕ ਸਿਲਾਈ ਮਸ਼ੀਨ ਦਾ ਇਸ਼ਤਿਹਾਰ ਪਿਆ ਸੀ, ਹਾਲਤ ਕਾਫੀ ਵਧੀਆ ਲੱਗਦੀ ਸੀ।
ਵੇਚਣ ਵਾਲੇ ਨੇ ਭਾਅ ਵੀ ਠੀਕ-ਠਾਕ ਰੱਖਿਆ ਸੀ, ਫੇਰ ਵੀ ਸੁਨੇਹਾ ਨਹੀਂ ਭੇਜਿਆ।
ਸੋਚਿਆ ਕਿ ਹੁਣ ਵਾਲੀ ਨਾਲ ਹੀ ਕੰਮ ਚੱਲ ਜਾਂਦਾ, ਐਵੇਂ ਖਰਚ ਕਿਉਂ।
ਖਾਤਾ-ਕਿਤਾਬ ਦੁਬਾਰਾ ਲਿਖਣੀ ਸ਼ੁਰੂ ਕੀਤੀ ਤੋਂ ਹਰ ਖਰਚੇ ਤੋਂ ਪਹਿਲਾਂ ਸੋਚੀਦਾ।
ਸਵੇਰੇ ਦੇਖਿਆ ਤਾਂ ਇਸ਼ਤਿਹਾਰ ਹਟ ਚੁੱਕਾ ਸੀ।
ਬੱਸ ਐਵੇਂ ਹੀ, ਕੋਈ ਖਾਸ ਗੱਲ ਨਹੀਂ।
