← ਸੂਚੀ

ਨਾਲ ਤੁਰੀਏ ›ਖੁੱਲ੍ਹੀ ਗੱਪਸ਼ੱਪ

ਟੇਬਲ ‘ਤੇ ਬੈਠ ਕੇ ਵੀ ਧਿਆਨ ਨਹੀਂ ਲੱਗਾ

ਰਾਤ ਨੂੰ ਬੱਚੇ ਸੌਂ ਗਏ ਤੋਂ ਬਾਅਦ ਖਾਤਾ ਵਾਲੀ ਕਾਪੀ ਕੱਢ ਕੇ ਟੇਬਲ ‘ਤੇ ਬੈਠ ਗਈ। ਕਈ ਦਿਨਾਂ ਤੋਂ ਹੱਥ ਨਹੀਂ ਲਾਇਆ ਸੀ, ਸੋਚਿਆ ਅੱਜ ਪੂਰਾ ਕਰ ਹੀ ਲਵਾਂ।

ਦਫ਼ਤਰ ਦਾ ਕੰਮ ਸਾਰਾ ਦਿਨ ਸਿਰ ‘ਤੇ ਰਿਹਾ, ਮੋਢੇ ਵੀ ਅਕੜੇ ਜਿਹੇ ਰਹੇ, ਕਾਪੀ ਅੱਗੇ ਖੋਲ੍ਹੀ ਤਾਂ ਧਿਆਨ ਹੀ ਨਹੀਂ ਲੱਗਾ। ਦੁੱਧ ਵਾਲੇ ਦਾ, ਸਬਜ਼ੀ ਵਾਲੇ ਦਾ, ਬੱਚਿਆਂ ਦੀ ਫੀਸ ਦਾ, ਸਾਰਾ ਲਿਖਦੀ ਰਹੀ, ਪਰ ਵਾਰ ਵਾਰ ਓਹੀ ਲਕੀਰ ‘ਤੇ ਨਜ਼ਰ ਮੁੜ ਆਉਂਦੀ ਸੀ। 11 ਵਜੇ ਤੱਕ ਬੈਠੀ ਰਹੀ, ਫੇਰ ਵੀ ਹਿਸਾਬ ਪੂਰਾ ਨਹੀਂ ਹੋਇਆ।

ਸਿਰ ਭਾਰੀ ਹੋਣ ਲੱਗ ਪਿਆ, ਕਾਪੀ ਬੰਦ ਕਰ ਕੇ ਰੱਖ ਦਿੱਤੀ। ਪਹਿਲਾਂ ਇਹੋ ਜਿਹੇ ਛੋਟੇ ਕੰਮਾਂ ਵਿੱਚ ਵੀ ਸੁਕੂਨ ਮਿਲਦਾ ਸੀ, ਹੁਣ ਵਿੱਚੇ ਹੀ ਥਕਾਵਟ ਆ ਜਾਂਦੀ ਏ। ਸਕੈਚ ਬੁੱਕ ਵੀ ਉਸੇ ਦਰਾਜ਼ ਵਿੱਚ ਬੰਦ ਪਈ ਏ, ਕਈ ਦਿਨ ਹੋ ਗਏ ਹੱਥ ਨਹੀਂ ਲਾਇਆ।

ਟਿੱਪਣੀਆਂ 0

  • ਅਜੇ ਕੋਈ ਟਿੱਪਣੀ ਨਹੀਂ।
ਸਾਰੀਆਂ ਪੋਸਟਾਂ ਦੀ ਸੂਚੀ ਵੇਖੋ →