ਬੱਚਿਆਂ ਨੂੰ ਸਵਾ ਕੇ ਮੰਜੇ ‘ਤੇ ਪੈਂਦੀ ਹਾਂ ਤਾਂ ਸਰੀਰ ਪੂਰਾ ਥੱਕਿਆ ਹੁੰਦਾ, ਪਰ ਦਿਮਾਗ ਵਿੱਚ ਖਾਤੇ ਦੇ ਅੰਕ ਹੀ ਘੁੰਮਦੇ ਰਹਿੰਦੇ ਨੇ।

ਦਫ਼ਤਰ ਦਾ ਕੰਮ ਸਿਰ ‘ਤੇ ਚੜ੍ਹਿਆ ਰਹਿੰਦਾ, ਸੌਣ ਲੱਗਿਆਂ ਹੀ ਹਿਸਾਬ-ਕਿਤਾਬ ਦੀਆਂ ਗੱਲਾਂ ਚੇਤੇ ਆਉਣ ਲੱਗ ਪੈਂਦੀਆਂ ਨੇ ਤੇ ਫੇਰ ਅੱਖ ਲੱਗਦੀ ਹੀ ਨਹੀਂ। ਸਵੇਰੇ ਮੋਢੇ ਅਕੜੇ ਹੁੰਦੇ ਨੇ ਤੇ ਸਿਰ ਭਾਰੀ ਲੱਗਦਾ।
ਸਰੀਰ ਥੱਕਿਆ ਹੋਵੇ ਤਾਂ ਨੀਂਦ ਪੱਕੀ ਆਉਣੀ ਚਾਹੀਦੀ, ਪਰ ਇੱਥੇ ਤਾਂ ਉਲਟਾ ਹੋ ਰਿਹਾ! ਤੁਹਾਡੇ ਨਾਲ ਵੀ ਇੰਝ ਹੁੰਦਾ, ਸਰੀਰ ਥੱਕਿਆ ਹੋਵੇ ਪਰ ਦਿਮਾਗ ਬੰਦ ਈ ਨਾ ਹੋਵੇ? ਓਦੋਂ ਤੁਸੀਂ ਕੀ ਕਰਦੇ ਹੋ?
