ਕੱਲ੍ਹ ਰਾਤ ਵੀ 2 ਵਾਰ ਅੱਖ ਖੁੱਲ੍ਹ ਗਈ। ਸਵੇਰੇ ਉੱਠ ਕੇ ਸਿਰ ਭਾਰੀ ਭਾਰੀ ਲੱਗ ਰਿਹਾ ਸੀ, ਮੋਢਿਆਂ ਤੇ ਗਰਦਨ ‘ਚ ਵੀ ਅਕੜਾਅ ਜਿਹਾ ਰਹਿੰਦਾ। ਦਫ਼ਤਰ ਦਾ ਕੰਮ ਪਿੱਛਾ ਈ ਨਹੀਂ ਛੱਡਦਾ, ਘਰ ਆ ਕੇ ਵੀ ਸਿਰ ‘ਚ ਘੁੰਮਦਾ ਰਹਿੰਦਾ।
ਖਾਲੀ ਵੇਲੇ ਥੋੜ੍ਹਾ ਬਹੁਤ ਸਕੈਚ ਕਰ ਲੈਂਦੀ ਸੀ, ਓਹ ਸਕੈੱਚ ਬੁੱਕ ਹੁਣ 3 ਮਹੀਨੇ ਤੋਂ ਖੋਲ੍ਹੀ ਹੀ ਨਹੀਂ। ਅੱਜ ਖਰਚਾ-ਖਾਤਾ ਬਹਿ ਕੇ ਲਿਖਣ ਲੱਗੀ ਸੀ, ਓਥੇ ਵੀ ਹਿਸਾਬ ਨਹੀਂ ਬੈਠਿਆ, ਬੱਸ ਅੱਧੇ ਘੰਟੇ ਬਾਅਦ ਕਾਪੀ ਬੰਦ ਕਰ ਦਿੱਤੀ।
ਬੱਚੇ ਸੌਣ ਲੱਗੇ ਤਾਂ ਥੋੜ੍ਹਾ ਸੁਕੂਨ ਲੱਗਦਾ, ਪਰ ਓਹ ਵੀ ਬਹੁਤਾ ਚਿਰ ਨਹੀਂ ਟਿਕਦਾ। ਥੋੜ੍ਹਾ ਟਾਈਮ ਆਪਣੇ ਲਈ ਵੀ ਚਾਹੀਦਾ, ਪਰ ਦਿਨ ਕਿੱਥੇ ਲੰਘ ਜਾਂਦਾ ਪਤਾ ਹੀ ਨਹੀਂ ਲੱਗਦਾ।
