← ਸੂਚੀ

ਨਾਲ ਤੁਰੀਏ ›ਖੁੱਲ੍ਹੀ ਗੱਪਸ਼ੱਪ

ਅੱਜ ਵੀ 10 ਵਜੇ ਹੀ ਘਰ ਪਹੁੰਚੀ

ਅੱਜ ਵੀ ਦਫ਼ਤਰ ਦਾ ਕੰਮ ਮੁਕਾਉਂਦੇ 10 ਵਜੇ ਘਰ ਪਹੁੰਚੀ।
ਬੱਚੇ ਸੌਂ ਚੁੱਕੇ ਸੀ, ਖਾਣਾ ਠੰਡਾ ਹੋ ਗਿਆ ਸੀ।

ਪਿਛਲੇ ਕੁਝ ਮਹੀਨਿਆਂ ਤੋਂ ਇਹੀ ਹਾਲ ਹੈ। ਦਫ਼ਤਰ ਦਾ ਕੰਮ ਘਰ ਤੱਕ ਨਾਲ ਈ ਆ ਜਾਂਦਾ ਤੇ ਸੌਣ ਲੱਗੇ ਵੀ ਦਿਮਾਗ ਚ ਕੱਲ ਦੀ ਲਿਸਟ ਘੁੰਮਦੀ ਰਹਿੰਦੀ।

ਰਾਤ ਨੂੰ ਵਾਰ ਵਾਰ ਅੱਖ ਖੁੱਲ੍ਹ ਜਾਂਦੀ, ਸਵੇਰੇ ਥੱਕੀ ਹੋਈ ਉੱਠਦੀ ਹਾਂ ਤੇ ਸਿਰ ਸਾਰਾ ਦਿਨ ਭਾਰੀ ਰਹਿੰਦਾ। ਮੋਢਿਆਂ ਤੇ ਗਰਦਨ ਚ ਅਕੜਾਅ ਜਿਹਾ ਬਣਿਆ ਰਹਿੰਦਾ।

ਖਰਚਾ-ਖਾਤਾ ਫਿਰ ਤੋਂ ਲਿਖਣਾ ਸ਼ੁਰੂ ਕੀਤਾ ਸੀ, ਸੋਚਿਆ ਸੀ ਥੋੜਾ ਸੁਕੂਨ ਮਿਲੇਗਾ। ਪਰ ਮਹੀਨੇ ਦੇ ਅੰਤ ਚ ਹਿਸਾਬ ਫਿਰ ਵੀ ਨਹੀਂ ਬਹਿੰਦਾ।

ਸਕੈਚ ਬੁੱਕ ਕੋਨੇ ਚ ਓਵੇਂ ਹੀ ਪਈ ਹੈ, ਖੋਲ੍ਹਣ ਦਾ ਵੇਲਾ ਹੀ ਨਹੀਂ ਲੱਭਦਾ।

ਪਹਿਲਾਂ ਵਾਲਾ ਸੁਕੂਨ ਹੁਣ ਬਹੁਤ ਘੱਟ ਹੀ ਮਿਲਦਾ, ਬੱਸ ਅੱਜ ਦਾ ਦਿਨ ਕੁਝ ਜ਼ਿਆਦਾ ਈ ਭਾਰਾ ਲੱਗ ਰਿਹਾ ਸੀ।

ਟਿੱਪਣੀਆਂ 0

  • ਅਜੇ ਕੋਈ ਟਿੱਪਣੀ ਨਹੀਂ।
ਸਾਰੀਆਂ ਪੋਸਟਾਂ ਦੀ ਸੂਚੀ ਵੇਖੋ →