ਕਈ ਦਿਨਾਂ ਤੋਂ ਮੋਢਿਆਂ ਤੇ ਗਰਦਨ ਚ ਅਕੜਾਅ ਜਿਹਾ ਰਹਿੰਦਾ ਹੈ, ਸਵੇਰੇ ਉੱਠਦਿਆਂ ਈ ਲੱਗਦਾ ਸਾਰੀ ਰਾਤ ਸੁੱਤੀ ਹੀ ਨਹੀਂ।
ਰਾਤ ਨੂੰ ਨੀਂਦ ਵਾਰ ਵਾਰ ਟੁੱਟਦੀ ਹੈ, ਕੱਲ੍ਹ ਤਾਂ 2 ਵਜੇ ਤੇ ਫੇਰ 4 ਵਜੇ ਅੱਖ ਖੁੱਲ੍ਹ ਗਈ। ਦਫ਼ਤਰ ਜਾਣ ਤੋਂ ਪਹਿਲਾਂ ਈ ਸਿਰ ਭਾਰੀ ਭਾਰੀ ਲੱਗਦਾ ਹੈ।
ਦਫ਼ਤਰ ਦਾ ਕੰਮ ਪਿਛਲੇ ਕੁਝ ਮਹੀਨਿਆਂ ਤੋਂ ਐਨਾ ਵਧ ਗਿਆ ਕਿ ਘਰ ਆ ਕੇ ਵੀ ਲੈਪਟਾਪ ਖੋਲ੍ਹਣਾ ਪੈਂਦਾ ਹੈ। ਬੱਚਿਆਂ ਦਾ ਹੋਮਵਰਕ ਦੇਖਦੇ ਦੇਖਦੇ ਮੋਢੇ ਹੋਰ ਅਕੜ ਜਾਂਦੇ ਨੇ।
ਖਰਚਾ-ਖਾਤਾ ਫੇਰ ਤੋਂ ਲਿਖਣਾ ਸ਼ੁਰੂ ਕੀਤਾ ਸੀ ਪਰ ਮਹੀਨੇ ਦੇ ਅਖੀਰ ਚ ਹਿਸਾਬ ਫੇਰ ਨਹੀਂ ਬੈਠਿਆ। ਸਕੈੱਚ ਬੁੱਕ ਤਾਂ ਕਿੰਨੇ ਦਿਨਾਂ ਤੋਂ ਛੂਹੀ ਈ ਨਹੀਂ।
ਬੱਸ ਸਰੀਰ ਨੂੰ ਕੋਈ ਆਰਾਮ ਦਾ ਵੇਲਾ ਨਹੀਂ ਮਿਲ ਰਿਹਾ ਲੱਗਦਾ।
