
ਅੱਜ ਦੁਪਹਿਰੇ ਖਾਤਾ ਖੋਲ੍ਹ ਕੇ ਬੈਠੀ ਸੀ, ਪਰ ਫਿਰ ਓਹੀ ਗੱਲ, ਮਹੀਨੇ ਦੇ ਅੰਤ ਵਿੱਚ ਹਿਸਾਬ ਨਹੀਂ ਬਹਿੰਦਾ!
ਪਹਿਲਾਂ ਲਿਖਦੀ ਹੁੰਦੀ ਸੀ, ਫਿਰ ਵਿਚਕਾਰ ਛੱਡ ਦਿੱਤਾ ਸੀ, ਹੁਣੇ ਜਿਹੇ ਫਿਰ ਤੋਂ ਸ਼ੁਰੂ ਕੀਤਾ। ਦਫ਼ਤਰ ਦਾ ਕੰਮ ਇਹਨੀਂ ਦਿਨੀਂ ਬਹੁਤ ਵਧ ਗਿਆ, ਸ਼ਾਮੇ ਘਰ ਆ ਕੇ ਬੱਚਿਆਂ ਦਾ ਕੰਮ ਵੇਖਦੇ ਵੇਖਦੇ ਹੀ ਖਾਤਾ ਲਿਖਣਾ ਭੁੱਲ ਜਾਂਦਾ, ਫਿਰ ਕਈ ਦਿਨਾਂ ਦਾ ਇਕੱਠਾ ਲਿਖਣ ਲਗਦੀ ਆਂ ਤੇ ਕਿਹੜਾ ਖਰਚਾ ਕਿੱਥੇ ਗਿਆ ਯਾਦ ਈ ਨਹੀਂ ਰਹਿੰਦਾ ਫੇਰ।
ਕੋਈ app ਵਰਤਦਾ ਹੈ ਕਿ ਹੱਥ ਨਾਲ ਹੀ ਲਿਖਦੇ ਹੋ ਜੀ? ਤੇ ਲਿਖਣ ਦਾ ਵੇਲਾ ਕਿਹੜਾ ਰੱਖਦੇ ਹੋ, ਰਾਤ ਨੂੰ ਸੌਣ ਤੋਂ ਪਹਿਲਾਂ ਕਿ ਸਵੇਰੇ ਉੱਠ ਕੇ?
