← ਸੂਚੀ

ਨਾਲ ਤੁਰੀਏ ›ਖੁੱਲ੍ਹੀ ਗੱਪਸ਼ੱਪ

ਖਾਤਾ ਖੋਲ੍ਹਿਆ ਤੇ ਓਥੇ ਹੀ ਅੱਖ ਲੱਗ ਗਈ

ਅੱਜ ਰਾਤੀਂ ਬੱਚੇ ਸੌਂ ਗਏ ਤਾਂ ਖਰਚਾ-ਖਾਤਾ ਖੋਲ੍ਹ ਕੇ ਬੈਠੀ।

ਦਫ਼ਤਰ ਦਾ ਕੰਮ ਮੁਕਾ ਕੇ ਆਈ ਸੀ, ਸੋਚਿਆ ਸੀ ਕਿ 10 ਕੁ ਮਿੰਟ ਲਿਖ ਲਵਾਂਗੀ। ਪਰ ਪੈੱਨ ਹੱਥ ‘ਚ ਫੜਦੇ ਸਾਰ ਈ ਅੱਖ ਲੱਗ ਗਈ, ਸਿਰ ਮੇਜ਼ ‘ਤੇ ਈ ਡਿੱਗ ਪਿਆ। ਉੱਠੀ ਤਾਂ 1 ਵਜੇ ਸੀ, ਖਾਤਾ ਓਵੇਂ ਈ ਖੁੱਲ੍ਹਾ ਪਿਆ ਸੀ, ਸਿਰਫ਼ ਇੱਕੋ ਲਾਈਨ ਲਿਖੀ ਹੋਈ।

ਪਹਿਲਾਂ ਸਕੈੱਚ ਬੁੱਕ ਨਾਲ ਵੀ ਇਹੀ ਹੁੰਦਾ ਸੀ, ਹੁਣ ਖਾਤੇ ਨਾਲ ਵੀ ਓਹੀ ਹਾਲ ਹੋ ਗਿਆ। ਮੋਢਿਆਂ ਤੇ ਗਰਦਨ ਦਾ ਦਰਦ ਵੱਖਰਾ, ਪਰ ਇਹ ਥਕਾਵਟ ਓਸ ਤੋਂ ਵੀ ਭਾਰੀ ਲੱਗਦੀ ਜੀ। ਖੈਰ, ਕੱਲ੍ਹ ਫੇਰ ਕੋਸ਼ਿਸ਼ ਕਰਾਂਗੀ।

ਟਿੱਪਣੀਆਂ 0

  • ਅਜੇ ਕੋਈ ਟਿੱਪਣੀ ਨਹੀਂ।
ਸਾਰੀਆਂ ਪੋਸਟਾਂ ਦੀ ਸੂਚੀ ਵੇਖੋ →