ਪਿਛਲੇ ਹਫ਼ਤੇ ਤੋਂ ਰਾਤ ਨੂੰ 3 ਵਾਰ ਅੱਖ ਖੁੱਲ੍ਹ ਜਾਂਦੀ ਹੈ।
ਸੌਣ ਵੇਲੇ ਤਾਂ ਠੀਕ ਹੁੰਦੀ ਹਾਂ, ਪਰ ਵਿਚਾਲੇ ਇੱਕਦਮ ਜਾਗ ਖੁੱਲ੍ਹ ਜਾਂਦੀ ਤੇ ਫਿਰ ਲੰਬਾ ਵੇਲਾ ਨੀਂਦ ਨਹੀਂ ਆਉਂਦੀ।
ਸਵੇਰੇ ਉੱਠ ਕੇ ਸਿਰ ਭਾਰੀ ਲੱਗਦਾ, ਦਫ਼ਤਰ ਪਹੁੰਚਦੇ ਪਹੁੰਚਦੇ ਈ ਥੱਕ ਜਾਂਦੀ ਹਾਂ।
ਬੱਚਿਆਂ ਨੂੰ ਸਕੂਲ ਭੇਜਣਾ, ਫਿਰ ਕੰਮ, ਸ਼ਾਮ ਨੂੰ ਫਿਰ ਓਹੀ ਦੌੜ-ਭੱਜ।
ਇਸ ਦੌਰਾਨ ਆਪਣੇ ਲਈ ਸੋਚਣ ਦਾ ਵੇਲਾ ਈ ਨਹੀਂ ਲੱਭਦਾ।
ਪਹਿਲਾਂ ਕਦੇ ਇੰਝ ਨਹੀਂ ਸੀ ਹੁੰਦਾ, ਹੁਣ ਲੱਗਦਾ ਦਫ਼ਤਰ ਦਾ ਬੋਝ ਨੀਂਦ ਤੱਕ ਆ ਗਿਆ ਹੈ।
ਤੁਹਾਡੇ ਵਿੱਚੋਂ ਕਿਸੇ ਨਾਲ ਇੰਝ ਹੁੰਦਾ ਹੈ? ਹੋਇਆ ਤਾਂ ਰਾਤ ਨੂੰ ਵਾਪਸ ਸੌਣ ਲਈ ਕੀ ਕਰਦੇ ਹੋ ਜੀ?
