ਰਾਤੀਂ ਬੱਚਿਆਂ ਨੂੰ ਸੁਆ ਕੇ ਥੋੜ੍ਹਾ ਵੇਲਾ ਕੱਢ ਕੇ ਖਰਚਾ-ਖਾਤਾ ਫਿਰ ਤੋਂ ਲਿਖਣਾ ਸ਼ੁਰੂ ਕੀਤਾ ਹੈ।
ਰੋਜ਼ ਦੀ ਐਂਟਰੀ ਤਾਂ ਠੀਕ ਲੱਗਦੀ ਹੈ, ਪਰ ਮਹੀਨੇ ਦੇ ਅੰਤ ਤੇ ਜੋੜ ਕਰਾਂ ਤਾਂ 2000 ਰੁਪਏ ਕਿਤੇ ਗਾਇਬ ਨਿਕਲਦੇ ਨੇ।

ਬੱਚਿਆਂ ਦੇ ਛੋਟੇ ਖਰਚੇ, ਰਿਕਸ਼ਾ ਭਾੜਾ, ਦੁੱਧ ਵਾਲੇ ਦਾ ਹਿਸਾਬ, ਇਹ ਸਭ ਓਸੇ ਵੇਲੇ ਨਾ ਲਿਖਾਂ ਤਾਂ ਥਕਾਵਟ ਚ ਰਾਤ ਨੂੰ ਯਾਦ ਹੀ ਨਹੀਂ ਰਹਿੰਦਾ।
ਤੁਸੀਂ ਇਹ ਛੋਟੇ ਖਰਚੇ ਕਿੱਥੇ ਤੇ ਕਦੋਂ ਲਿਖਦੇ ਹੋ ਜੀ, ਓਸੇ ਵੇਲੇ ਕਿ ਰਾਤ ਨੂੰ ਇਕੱਠੇ?
