ਹੁਣ 2 ਮਹੀਨੇ ਤੋਂ ਖਰਚਾ-ਖਾਤਾ ਫਿਰ ਲਿਖਣਾ ਸ਼ੁਰੂ ਕੀਤਾ ਹੈ।
ਹਰ ਪੈਸੇ ਦਾ ਹਿਸਾਬ ਲਿਖਦੀ ਹਾਂ, ਫਿਰ ਵੀ ਮਹੀਨੇ ਦੇ ਅੰਤ ਚ ਕੁਝ ਸੌ ਰੁਪਏ ਦਾ ਫ਼ਰਕ ਪੈ ਜਾਂਦਾ ਹੈ।
ਬੱਚਿਆਂ ਦਾ ਖਰਚਾ, ਦਫ਼ਤਰ ਦਾ ਟਿਫ਼ਿਨ, ਛੋਟੀਆਂ-ਛੋਟੀਆਂ ਚੀਜ਼ਾਂ, ਪੈਸਾ ਕਿੱਥੇ ਗਿਆ ਪਤਾ ਹੀ ਨਹੀਂ ਲੱਗਦਾ।
ਰਾਤ ਨੂੰ ਬੈਠ ਕੇ ਦੋ-3 ਵਾਰ ਗਿਣਦੀ ਹਾਂ, ਫਿਰ ਵੀ ਨਹੀਂ ਬਹਿੰਦਾ।
ਤੁਸੀਂ ਲੋਕ ਖਰਚਾ ਕਿਵੇਂ ਲਿਖਦੇ ਹੋ, ਕੋਈ ਐਪ ਵਰਤਦੇ ਹੋ ਜਾਂ ਕਾਪੀ ਚ ਹੀ ਲਿਖਦੇ ਹੋ?
