ਅੱਜ ਲੰਚ ਟਾਈਮ ਚ ਬਾਹਰ ਖਾਣ ਗਈ ਸੀ, ਖਾਣਾ ਖਾ ਕੇ ਵਾਪਸ ਦਫ਼ਤਰ ਜਾਣ ਤੋਂ ਪਹਿਲਾਂ ਕਾਰ ਚ ਹੀ ਬੈਠੀ ਰਹੀ।
ਥੋੜ੍ਹੀ ਦੇਰ ਮੋਬਾਈਲ ਵੀ ਨਾ ਚੁੱਕਿਆ, ਬੱਸ ਸੀਟ ਪਿੱਛੇ ਕਰ ਕੇ ਅੱਖਾਂ ਬੰਦ ਕਰ ਲਈਆਂ।
ਦਫ਼ਤਰ ਦਾ ਕੰਮ ਪਿਛਲੇ ਕੁਝ ਮਹੀਨਿਆਂ ਤੋਂ ਐਨਾ ਵਧ ਗਿਆ ਕਿ ਸਵੇਰ ਤੋਂ ਸ਼ਾਮ ਤੱਕ ਸਾਹ ਲੈਣ ਦਾ ਵੀ ਵੇਲਾ ਨਹੀਂ ਲੱਭਦਾ।
ਮੋਢਿਆਂ ਚ ਅਕੜਾਅ, ਸਿਰ ਭਾਰੀ, ਫੇਰ ਵੀ ਅੰਦਰ ਵਾਪਸ ਜਾਣਾ ਪੈਣਾ ਸੀ।
ਵਾਪਸ ਜਾਣ ਤੋਂ ਪਹਿਲਾਂ ਸ਼ੀਸ਼ੇ ਚ ਆਪਣਾ ਚਿਹਰਾ ਦੇਖਿਆ, ਬੱਸ ਥੱਕੀ ਹੋਈ ਲੱਗ ਰਹੀ ਸੀ।
ਏਦਾਂ ਕਾਰ ਚ ਇਕੱਲੀ ਬੈਠ ਕੇ ਅੱਖਾਂ ਬੰਦ ਕਰਨ ਦਾ ਵੇਲਾ ਵੀ ਅੱਜਕੱਲ੍ਹ ਦਿਨ ਦਾ ਸਭ ਤੋਂ ਸੁਕੂਨ ਵਾਲਾ ਹਿੱਸਾ ਲੱਗਦਾ…
