ਰਾਤ ਨੂੰ ਬੱਚਿਆਂ ਨੂੰ ਸੁਆ ਕੇ ਸੋਚਿਆ ਅੱਜ ਖਾਤਾ ਪੂਰਾ ਕਰ ਲਵਾਂਗੀ।

ਪੈੱਨ ਚੁੱਕਿਆ, ਕਾਪੀ ਖੋਲ੍ਹੀ, ਕੁਝ ਲਾਈਨਾਂ ਹੀ ਲਿਖੀਆਂ ਸਨ ਕਿ ਅੱਖ ਲੱਗ ਗਈ।
ਸਵੇਰੇ ਉੱਠੀ ਤਾਂ ਕਾਪੀ ਮੇਜ਼ ਤੇ ਖੁੱਲ੍ਹੀ ਹੀ ਪਈ ਸੀ, ਪੈੱਨ ਉੱਤੇ ਹੀ ਡਿੱਗਿਆ ਹੋਇਆ, ਸਿਆਹੀ ਦਾ ਦਾਗ ਪੂਰੇ ਸਫੇ ਤੇ।
ਗਰਦਨ ਵੀ ਸਾਰੀ ਰਾਤ ਓਸੇ ਟੇਢੀ ਪੋਜ਼ੀਸ਼ਨ ਚ ਰਹਿ ਕੇ ਅਕੜ ਗਈ ਸੀ, ਸਵੇਰੇ ਮੋੜਨੀ ਵੀ ਔਖੀ ਲੱਗੀ!
ਹਿਸਾਬ ਤਾਂ ਅੱਜ ਵੀ ਓਥੇ ਹੀ ਰਿਹਾ ਜਿੱਥੇ ਕੱਲ੍ਹ ਸੀ, ਤੇ ਸਕੈੱਚ ਬੁੱਕ ਦੀ ਤਾਂ ਹੁਣ ਗੱਲ ਹੀ ਨਾ ਕਰੋ।
