← ਸੂਚੀ

ਨਾਲ ਤੁਰੀਏ ›ਖੁੱਲ੍ਹੀ ਗੱਪਸ਼ੱਪ

ਖਾਤਾ ਲਿਖਣ ਬੈਠੀ ਤਾਂ ਨੀਂਦ ਈ ਉੱਡ ਗਈ

ਅੱਜਕੱਲ੍ਹ ਘਰ ਦਾ ਖਰਚਾ-ਪਾਣੀ ਫਿਰ ਤੋਂ ਲਿਖਣਾ ਸ਼ੁਰੂ ਕੀਤਾ ਹੈ।
ਕਾਫੀ ਚਿਰ ਛੱਡਿਆ ਰੱਖਿਆ ਸੀ, ਹੁਣ ਜਰੂਰੀ ਲੱਗਣ ਲੱਗ ਪਿਆ।

ਰਾਤ ਨੂੰ ਸਭ ਸੌਂ ਜਾਂਦੇ ਨੇ ਤਾਂ ਮੈਂ ਡਾਇਰੀ ਕੱਢ ਕੇ ਬਹਿ ਜਾਂਦੀ ਹਾਂ।
ਸਿਲਾਈ-ਕਢਾਈ ਤੋਂ ਜੋ ਆਉਂਦਾ, ਘਰ ਦਾ ਰਾਸ਼ਨ-ਪਾਣੀ, ਤੇ ਜੋ ਪੁਰਾਣਾ ਸਮਾਨ ਲਿਆ-ਵੇਚਿਆ ਹੁੰਦਾ, ਸਭ ਜੋੜਨ ਲੱਗਦੀ ਆਂ।

ਪੁਰਾਣੇ ਸਮਾਨ ਵਾਲਾ ‘ਹਿਸਾਬ’ ਕਦੇ ਸਿੱਧਾ ਨੀ ਬਹਿੰਦਾ।
ਨਕਦ ਲੈਣ-ਦੇਣ ਹੁੰਦਾ, ਰਸੀਦ ਕੋਈ ਨੀ, ਫੇਰ ਕਿਹੜਾ ਪੈਸਾ ਕਿੱਥੋਂ ਆਇਆ ਯਾਦ ਈ ਨੀ ਰਹਿੰਦੀ।

ਸ਼ਾਇਦ ਮੇਰੇ ਨਾਲ ਈ ਇੰਝ ਹੁੰਦਾ ਹੋਣਾ, ਪਰ ਉਸੇ ਸੋਚ ‘ਚ ਪਈ-ਪਈ ਕਦੋ ਰਾਤ ਲੰਘ ਜਾਂਦੀ, ਪਤਾ ਈ ਨੀ ਲੱਗਦਾ।
ਸਿਰ੍ਹਾਣੇ ‘ਤੇ ਲੇਟ ਕੇ ਵੀ ਮਨ ‘ਚ ਜੋੜ-ਘਟਾਓ ਈ ਚੱਲਦਾ ਰਹਿੰਦਾ।

ਜਿਹੜੇ ਵੀਰ-ਭੈਣ ਘਰ ਦਾ ਖਾਤਾ ਰੱਖਦੇ ਨੇ, ਪੁਰਾਣਾ ਸਮਾਨ ਲੈਣ-ਵੇਚਣ ਦਾ ਹਿਸਾਬ ਕਿੱਦਾਂ ਲਿਖਦੇ ਓ ਜੀ, ਜੋ ਬਾਅਦ ‘ਚ ਗੜਬੜ ਨਾ ਹੋਵੇ?

ਟਿੱਪਣੀ 0

  • ਅਜੇ ਕੋਈ ਟਿੱਪਣੀ ਨਹੀਂ।
ਸਾਰੀਆਂ ਪੋਸਟਾਂ ਦੀ ਸੂਚੀ ਵੇਖੋ →