ਅੱਜ ਸਮਾਨ ਬੰਨ੍ਹਦੇ ਬੰਨ੍ਹਦੇ ਇੱਕ ਪੁਰਾਣੀ ਡਾਇਰੀ ਹੱਥ ਲੱਗ ਗਈ।
ਕਈ ਸਾਲ ਪਹਿਲਾਂ ਦੀ ਲਿਖਤ ਸੀ, ਪੜ੍ਹ ਕੇ ਥੋੜ੍ਹਾ ਅਜੀਬ ਜਿਹਾ ਲੱਗਿਆ।
ਘਰ ਛੋਟਾ ਲੈਣਾ ਪੈ ਰਿਹਾ, ਇਸ ਕਰਕੇ ਕਾਫ਼ੀ ਕੁਝ ਕੱਢ ਕੇ ਦੇਣਾ ਪੈ ਗਿਆ।
ਡਾਇਰੀ ਰੱਖ ਲਈ, ਬਾਕੀ ਕਿਤਾਬਾਂ ਵੇਚ ਦਿੱਤੀਆਂ।
ਪੁਰਾਣਾ ਸੋਫਾ ਵੀ ਕਿਸੇ ਨੂੰ ਦੇ ਦਿੱਤਾ, ਉਹੀ ਜੋ ਸਸਤੇ ਵਿੱਚ ਲਿਆ ਸੀ।
ਕਲਾਸ ਤੋਂ ਬਾਅਦ ਕੰਮ ਤੇ ਜਾਣਾ ਸੀ, ਸਮਾਂ ਘੱਟ ਸੀ ਤੇ ਬਕਸੇ ਜ਼ਿਆਦਾ ਸਨ।
ਬਸ ਏਨਾ ਈ ਲਿਖਣਾ ਸੀ ਜੀ।
