ਅੱਜ ਜਾਣ ਵੇਲੇ ਐਨ ਮੌਕੇ ਤੇ ਬੌਸ ਨੇ ਨਵੀਂ ਫ਼ਾਈਲ ਭੇਜ ਦਿੱਤੀ।
ਕਹਿੰਦੇ ਸਵੇਰੇ ਤੱਕ ਚਾਹੀਦੀ ਆ।
ਉਦੋਂ ਹੀ ਡੇਕੇਅਰ ਤੋਂ ਫੋਨ ਵੱਜਿਆ, ਬੱਸ ਬੰਦ ਹੋਣ ਵਾਲੀ ਹੈ ਛੇਤੀ ਆਓ। ਦਿਲ ਧੱਕ ਧੱਕ ਕਰਨ ਲੱਗ ਪਿਆ!

ਪਤੀ ਵੀ ਅੱਜ ਸ਼ਹਿਰੋਂ ਬਾਹਰ ਸੀ, ਇਕੱਲੀ ਨੂੰ ਹੀ ਭੱਜਣਾ ਪਿਆ। ਕੰਮ ਅੱਧਾ ਛੱਡ ਕੇ ਉੱਠੀ ਤੇ 6 ਵਜੇ ਤੱਕ ਮਸਾਂ ਪਹੁੰਚ ਗਈ।
ਬੱਚਾ ਦੇਖ ਕੇ ਮਨ ਥੋੜਾ ਟਿਕ ਗਿਆ, ਪਰ ਫ਼ਾਈਲ ਰਾਤੀਂ ਘਰ ਬੈਠ ਕੇ ਮੁਕਾਉਣੀ ਪਈ।
ਕਦੇ ਕਦੇ ਲੱਗਦਾ ਹਰ ਪਾਸੇ ਇੱਕੋ ਵੇਲੇ ਦੌੜਨਾ ਪੈਂਦਾ, ਕਿਤੇ ਵੀ ਪੂਰੀ ਤਰਾਂ ਨਹੀਂ ਪਹੁੰਚ ਹੁੰਦਾ।
