ਪਿਛਲੇ ਤਿੰਨ ਹਫ਼ਤਿਆਂ ਤੋਂ ਦਫ਼ਤਰ ਦਾ ਕੰਮ ਬਹੁਤ ਵਧ ਗਿਆ ਹੈ ਤੇ ਰਾਤ ਨੂੰ ਦੋ-ਤਿੰਨ ਵਾਰ ਅੱਖ ਖੁੱਲ੍ਹ ਜਾਂਦੀ ਹੈ। ਗਰਦਨ ਤੇ ਮੋਢਿਆਂ ਦੀ ਖਾਰਿਸ਼ ਵੀ ਵੱਧ ਗਈ ਹੈ, ਸੌਣ ਤੋਂ ਇੱਕ ਘੰਟਾ ਬਾਅਦ ਹੀ ਸ਼ੁਰੂ ਹੁੰਦੀ ਹੈ। ਪਹਿਲਾਂ ਥੋੜ੍ਹਾ ਸਕੈਚ ਕਰਕੇ ਮਨ ਸ਼ਾਂਤ ਕਰ ਲੈਂਦੀ ਸੀ, ਹੁਣ ਓਹ ਵੇਲਾ ਵੀ ਨਹੀਂ ਲੱਭਦਾ। ਕੀ ਤੁਹਾਡੇ ਵਿੱਚੋਂ ਕਿਸੇ ਨੂੰ ਵੀ ਤਣਾਓ ਵਧਣ ਤੇ ਖਾਰਿਸ਼ ਇੰਝ ਵਧ ਜਾਂਦੀ ਹੈ, ਤੇ ਰਾਤ ਨੂੰ ਘਟਾਉਣ ਲਈ ਤੁਸੀਂ ਕੀ ਕਰਦੇ ਹੋ ਜੀ?
ਤਣਾਓ ਵਧਣ ਤੇ ਖਾਰਿਸ਼ ਕਿਉਂ ਵਧਦੀ?
ਟਿੱਪਣੀ 0
- ਅਜੇ ਕੋਈ ਟਿੱਪਣੀ ਨਹੀਂ।
ਲਾਗ ਇਨ ਕਰਕੇ ਤੁਸੀਂ ਟਿੱਪਣੀ ਲਿਖ ਸਕਦੇ ਹੋ।
