← ਸੂਚੀ

ਨਾਲ ਤੁਰੀਏ ›ਮੇਰਾ ਸਵਾਲ ਹੈ

ਗਰਦਨ ਤੇ ਲਾਲੀ ਵਧੀ, ਕਰੀਮ ਬਦਲਾਂ?

ਦਫ਼ਤਰ ਦਾ ਕੰਮ ਦੋ ਮਹੀਨਿਆਂ ਤੋਂ ਬਹੁਤ ਵਧ ਗਿਆ, ਰਾਤ ਨੂੰ ਠੀਕ ਨੀਂਦ ਨਹੀਂ ਆਉਂਦੀ।

10 ਦਿਨਾਂ ਤੋਂ ਗਰਦਨ ਦੇ ਪਿੱਛੇ ਲਾਲੀ ਤੇ ਖਾਰਿਸ਼ ਵਧ ਗਈ ਹੈ, ਰਾਤੀਂ ਦੋ ਵਾਰ ਕਰੀਮ ਲਾਈ ਫੇਰ ਵੀ ਫ਼ਰਕ ਘੱਟ ਪਿਆ।

ਕੀ ਤਣਾਓ ਵਧਣ ਤੇ ਕਰੀਮ ਵੀ ਬਦਲਣੀ ਪੈਂਦੀ ਹੈ, ਕਿਸੇ ਨੇ ਇਹ ਅਜ਼ਮਾ ਕੇ ਦੇਖਿਆ ਜੀ?

ਟਿੱਪਣੀ 1

  • ਰੰਗਲਾ03.18

    ਇਹੀ ਹਾਲ ਮੇਰਾ ਵੀ ਰਿਹਾ ਜੀ, ਦਫ਼ਤਰ ਦਾ ਕੰਮ ਵਧਦੇ ਸਾਰ ਰਾਤ ਨੂੰ ਨੀਂਦ ਵਿਗੜ ਜਾਂਦੀ ਤੇ ਗਰਦਨ ਪਿੱਛੇ ਖਾਰਿਸ਼ ਸਭ ਤੋਂ ਪਹਿਲਾਂ ਸ਼ੁਰੂ ਹੁੰਦੀ ਹੈ। ਕਰੀਮ ਭਾਵੇਂ ਲਾ ਲਵੋ, ਤਣਾਓ ਘੱਟ ਨਾ ਹੋਵੇ ਤਾਂ ਬਹੁਤਾ ਫ਼ਰਕ ਨਹੀਂ ਪੈਂਦਾ, ਮੇਰੇ ਤਜਰਬੇ ਚ ਤਾਂ ਇੰਝ ਹੀ ਰਿਹਾ ਜੀ।

ਸਾਰੀਆਂ ਪੋਸਟਾਂ ਦੀ ਸੂਚੀ ਵੇਖੋ →