ਪਿਛਲੇ 3 ਮਹੀਨਿਆਂ ਤੋਂ ਆਟਾ ਗੁੰਨ੍ਹਣ ਤੇ ਭਾਂਡੇ ਮਾਂਜਣ ਵੇਲੇ ਹੱਥਾਂ ਦੀਆਂ ਉਂਗਲਾਂ ਦੀ ਚਮੜੀ ਖੁਸ਼ਕ ਹੋ ਕੇ ਫਟਣ ਲੱਗ ਪਈ ਹੈ।
ਦਿਨ ‘ਚ 3-4 ਵਾਰ ਸਾਬਣ-ਪਾਣੀ ਹੱਥ ਲੱਗਦਾ ਹੈ, ਹਰ ਵਾਰ ਬਹੁਤ ਦਰਦ ਹੁੰਦਾ ਹੈ! ਰਾਤੀਂ ਦਰਦ ਕਰਕੇ ਨੀਂਦ ਵੀ ਖੁੱਲ੍ਹ ਜਾਂਦੀ ਹੈ।
ਰਾਤੀਂ ਸਰ੍ਹੋਂ ਦਾ ਤੇਲ ਲਾਉਂਦੀ ਹਾਂ ਪਰ ਸਵੇਰ ਤੱਕ ਫੇਰ ਉਹੀ ਹਾਲ ਹੋ ਜਾਂਦਾ ਹੈ।
ਦਸਤਾਨੇ ਪਾ ਕੇ ਕੰਮ ਕਰਨ ਨਾਲ ਫ਼ਰਕ ਪੈਂਦਾ ਹੈ, ਜਾਂ ਕੋਈ ਹੋਰ ਤਰੀਕਾ ਹੈ ਜੋ ਤੁਸੀਂ ਵਰਤਦੇ ਹੋ?
