ਠੰਢ ਸ਼ੁਰੂ ਹੁੰਦੇ ਹੀ ਉੱਨ ਦਾ ਸਵੈਟਰ ਪਾਉਣਾ ਪੈਂਦਾ ਹੈ, ਤੇ ਉਦੋਂ ਹੀ ਗਰਦਨ ਤੇ ਬਾਹਾਂ ਤੇ ਖਾਰਿਸ਼ ਵਧ ਜਾਂਦੀ ਹੈ। ਪਿਛਲੇ 3 ਸਾਲ ਤੋਂ ਹਰ ਸਰਦੀ ਇਹੀ ਹੁੰਦਾ ਆ ਰਿਹਾ ਹੈ। ਹੁਣ ਹਾਲਤ ਕਾਫੀ ਸਥਿਰ ਹੈ, ਪਰ ਸਰਦੀ ਆਉਂਦੇ ਹੀ ਡਰ ਲੱਗਦਾ ਹੈ ਕਿ ਦੁਬਾਰਾ ਨਾ ਵਿਗੜ ਜਾਵੇ।
ਉੱਨ ਸਿੱਧਾ ਚਮੜੀ ਤੇ ਲੱਗਣ ਨਾਲ ਖਾਰਿਸ਼ ਜ਼ਿਆਦਾ ਹੁੰਦੀ ਹੈ, ਇਹ ਗੱਲ ਹੁਣ ਸਮਝ ਆ ਗਈ। ਹੇਠਾਂ ਸੂਤੀ ਕੱਪੜਾ ਪਾ ਕੇ ਉੱਪਰ ਸਵੈਟਰ ਪਾਉਣ ਬਾਰੇ ਸੋਚ ਰਿਹਾ ਹਾਂ, ਪਰ ਪਤਾ ਨਹੀਂ ਇਹੀ ਠੀਕ ਤਰੀਕਾ ਹੈ ਜਾਂ ਨਹੀਂ।
ਸਿਆਣੇ ਜੀ, ਤੁਸੀਂ ਸਰਦੀਆਂ ਚ ਉੱਨ ਹੇਠਾਂ ਕੀ ਪਾਉਂਦੇ ਹੋ ਕਿ ਖਾਰਿਸ਼ ਨਾ ਵਧੇ?
