ਦਫ਼ਤਰ ਦਾ ਕੰਮ ਪਿਛਲੇ ਕੁਝ ਮਹੀਨਿਆਂ ਤੋਂ ਬਹੁਤ ਵਧ ਗਿਆ ਹੈ।
ਰਾਤ ਨੂੰ ਥੱਕੀ ਹੋਈ ਲੇਟਦੀ ਹਾਂ ਫਿਰ ਵੀ ਵਾਰ ਵਾਰ ਅੱਖ ਖੁੱਲ ਜਾਂਦੀ, ਪੂਰੀ ਨੀਂਦ ਹੁੰਦੀ ਹੀ ਨਹੀਂ।
ਸਵੇਰੇ ਸਿਰ ਭਾਰੀ ਹੁੰਦਾ, ਮੋਢਿਆਂ ਤੇ ਗਰਦਨ ਚ ਅਕੜਾਅ ਰਹਿੰਦਾ, ਤੇ ਉਸੇ ਦਿਨ ਖਾਰਿਸ਼ ਵੀ ਵਧ ਜਾਂਦੀ।
ਖੁਰਕ ਪਿੱਛੋਂ ਖਾਰਿਸ਼ ਆਈ ਹੋਵੇ ਇਹ ਤਾਂ ਸਮਝ ਆਉਂਦਾ, ਪਰ ਨੀਂਦ ਪੂਰੀ ਨਾ ਹੋਵੇ ਤਾਂ ਵੀ ਚਮੜੀ ਇਦਾਂ ਵਿਗੜਦੀ ਹੈ?
