ਦਫ਼ਤਰ ਦੇ ਕੰਮ ਨੇ ਸਾਰਾ ਧਿਆਨ ਖਿੱਚ ਲਿਆ, ਇਸ ਲਈ ਦਿਨੇ ਪਤਾ ਹੀ ਨਹੀਂ ਲੱਗਿਆ। ਰਾਤੀਂ 9 ਵਜੇ ਬੱਚਿਆਂ ਨੂੰ ਸੁਵਾ ਕੇ ਸੋਫੇ ਤੇ ਬੈਠੀ ਤਾਂ ਬਾਹਾਂ ਤੇ ਖਾਰਿਸ਼ ਸ਼ੁਰੂ ਹੋ ਗਈ।
ਦਿਨ ਭਰ ਦੀ ਟੈਨਸ਼ਨ ਵੇਲੇ ਤਾਂ ਕੁਝ ਮਹਿਸੂਸ ਨਹੀਂ ਹੁੰਦਾ, ਸ਼ਾਂਤ ਹੋ ਕੇ ਬੈਠਦੇ ਸਾਰ ਹੀ ਖੁਰਕ ਵਧ ਜਾਂਦੀ।
ਪਹਿਲਾਂ ਖਾਲੀ ਵੇਲੇ ਸਕੈਚ ਕਰਦੀ ਸੀ ਤਾਂ ਇੰਝ ਨਹੀਂ ਹੁੰਦਾ ਸੀ, ਹੁਣ ਓਹ ਵੀ ਘਟ ਗਿਆ। ਤੁਹਾਡੇ ‘ਚੋਂ ਕਿਸੇ ਨਾਲ ਵੀ ਇੰਝ ਹੁੰਦਾ, ਟੈਨਸ਼ਨ ਘਟਦੇ ਸਾਰ ਖਾਰਿਸ਼ ਵਧ ਜਾਂਦੀ ਜੀ?
