← ਸੂਚੀ

ਨਾਲ ਤੁਰੀਏ ›ਮੇਰਾ ਸਵਾਲ ਹੈ

ਆਟਾ ਗੁੰਨ੍ਹ ਕੇ ਹੱਥ ਧੋਵਾਂ ਤਾਂ ਖਾਰਿਸ਼ ਕਿਉਂ?

ਰਾਤੀਂ ਬੱਚੇ ਸੌਂ ਜਾਣ ਪਿੱਛੋਂ ਮੈਂ ਬਰੈੱਡ ਦਾ ਆਟਾ ਗੁੰਨ੍ਹਦੀ ਹਾਂ

ਹੱਥ ਧੋ ਕੇ ਥੋੜ੍ਹੀ ਦੇਰ ਬਾਅਦ ਹੀ ਗੁੱਟਾਂ ਤੇ ਖਾਰਿਸ਼ ਸ਼ੁਰੂ ਹੋ ਜਾਂਦੀ

ਪਤੀ ਦੀ ਬਿਮਾਰੀ ਪਿੱਛੋਂ ਘਰ ਦਾ ਸਾਰਾ ਕੰਮ ਮੇਰੇ ਸਿਰ ਆ ਗਿਆ, ਵਿਹਲ ਨਹੀਂ ਮਿਲਦੀ ਇਸ ਲਈ ਰਾਤ ਨੂੰ ਬ੍ਰੈੱਡ ਬਣਾ ਕੇ ਮਨ ਹਲਕਾ ਕਰਦੀ ਹਾਂ

ਪਰ ਹੁਣ ਹਰ ਵਾਰ ਇਹੀ ਹੁੰਦਾ, ਗਰਮ ਪਾਣੀ ਨਾਲ ਧੋਵਾਂ ਤਾਂ ਖਾਰਿਸ਼ ਹੋਰ ਵਧ ਜਾਂਦੀ

ਆਟੇ ਦੀ ਵਜ੍ਹਾ ਹੋਊ ਜਾਂ ਥਕਾਵਟ ਤੇ ਟੈਂਸ਼ਨ ਨਾਲ ਵੀ ਇੰਝ ਵਧਦੀ, ਕਿਸੇ ਨੂੰ ਪਤਾ ਹੈ ਜੀ?

ਟਿੱਪਣੀਆਂ 8

  • ਨੂਰਲੇਖਕ09.11

    ਆਟੇ ਦੀ ਵਜ੍ਹਾ ਲੱਗਦੀ ਜੀ

  • ਰੌਸ਼ਨੀ09.12

    ਥਕਾਵਟ ਨਾਲ ਵੀ ਖਾਰਿਸ਼ ਵਧਦੀ ਹੋਊ ਜੀ

  • ਰੌਸ਼ਨੀ09.12

    ਗਰਮ ਪਾਣੀ ਨਾਲ ਖਾਰਿਸ਼ ਵਧਣ ਵਾਲੀ ਗੱਲ ਮੈਨੂੰ ਵੀ ਪਤਾ ਹੈ ਜੀ। ਮੇਰੇ ਬੱਚੇ ਨੂੰ ਵੀ ਰਾਤ ਨੂੰ ਗਰਮ ਪਾਣੀ ਪਿੱਛੋਂ ਖੁਰਕ ਹੋਰ ਵਧ ਜਾਂਦੀ ਹੈ ਜੀ

  • ਰੌਸ਼ਨੀ09.12

    ਖੁਸ਼ਕੀ ਵੀ ਹੋ ਸਕਦੀ ਜੀ

  • ਰੌਸ਼ਨੀ09.12

    ਮੈਨੂੰ ਲੱਗਦਾ ਵਾਰ ਵਾਰ ਹੱਥ ਧੋਣ ਨਾਲ ਹੀ ਖੁਸ਼ਕੀ ਵਧਦੀ, ਆਟਾ ਵਜ੍ਹਾ ਨਹੀਂ ਲੱਗਦੀ ਜੀ

  • → ਰੌਸ਼ਨੀਨੂਰਲੇਖਕ09.12

    ਸਹੀ ਜੀ! 10 ਵਾਰ ਧੋਨੀ

  • ਰੌਸ਼ਨੀ09.15

    ਮੈਨੂੰ ਵੀ ਹੁੰਦਾ ਜੀ

  • ਚੜ੍ਹਦੀਕਲਾ09.16

    ਆਟੇ ਨਾਲੋਂ ਵਾਰ ਵਾਰ ਧੋਣ ਨਾਲ ਹੀ ਹੱਥ ਖੁਸ਼ਕ ਹੋ ਜਾਂਦੇ ਹੋਣਗੇ ਜੀ। ਦੁਕਾਨ ‘ਤੇ ਸਮਾਨ ਫੜਦੇ ਵੇਲੇ ਵੀ ਮੇਰੇ ਹੱਥ ਇਸੇ ਤਰ੍ਹਾਂ ਖੁਸ਼ਕ ਹੋ ਕੇ ਖੁਰਕਣ ਲੱਗ ਪੈਂਦੇ ਹਨ।

ਸਾਰੀਆਂ ਪੋਸਟਾਂ ਦੀ ਸੂਚੀ ਵੇਖੋ →