← ਸੂਚੀ

ਨਾਲ ਤੁਰੀਏ ›ਮੇਰਾ ਸਵਾਲ ਹੈ

ਡੈੱਡਲਾਈਨ ਲੰਘਣ ਪਿੱਛੋਂ ਖਾਰਿਸ਼ ਘਟਣ ਨੂੰ ਕਿੰਨੇ ਦਿਨ ਲੱਗਦੇ?

ਪਿਛਲੇ 2 ਮਹੀਨਿਆਂ ਤੋਂ ਦਫ਼ਤਰ ਦਾ ਕੰਮ ਬਹੁਤ ਵਧ ਗਿਆ ਹੈ।
ਡੈੱਡਲਾਈਨ ਨੇੜੇ ਆਵੇ ਤਾਂ ਗਰਦਨ ਪਿੱਛੇ ਤੇ ਮੋਢਿਆਂ ਚ ਅਕੜਾਅ ਆ ਜਾਂਦਾ, ਤੇ ਬੱਸ ਓਸੇ ਥਾਂ ਹੀ ਖਾਰਿਸ਼ ਸ਼ੁਰੂ ਹੋ ਜਾਂਦੀ।
ਕੰਮ ਮੁੱਕੇ ਤੇ ਥੋੜ੍ਹਾ ਸੁੱਖ ਦਾ ਸਾਹ ਆਵੇ, ਫੇਰ ਵੀ ਖਾਰਿਸ਼ ਦੋ 3 ਦਿਨ ਓਵੇਂ ਹੀ ਰਹਿੰਦੀ, ਇਕਦਮ ਨਹੀ ਘਟਦੀ।
ਰਾਤ ਨੂੰ ਸੌਣ ਵੇਲੇ ਵੀ ਹੱਥ ਓਧਰ ਹੀ ਜਾਂਦਾ ਰਹਿੰਦਾ ਜੀ।
ਤੁਹਾਡੇ ਵਿੱਚੋਂ ਕਿਸੇ ਨਾਲ ਵੀ ਇੰਝ ਹੁੰਦਾ, ਕੰਮ ਦਾ ਦਬਾਅ ਘਟੇ ਤੋਂ ਬਾਅਦ ਖਾਰਿਸ਼ ਘਟਣ ਨੂੰ ਕਿੰਨੇ ਦਿਨ ਲੱਗਦੇ?

ਟਿੱਪਣੀਆਂ 0

  • ਅਜੇ ਕੋਈ ਟਿੱਪਣੀ ਨਹੀਂ।
ਸਾਰੀਆਂ ਪੋਸਟਾਂ ਦੀ ਸੂਚੀ ਵੇਖੋ →