← ਸੂਚੀ

ਨਾਲ ਤੁਰੀਏ ›ਮੇਰਾ ਸਵਾਲ ਹੈ

ਕਢਾਈ ਕਰਦੇ ਹੱਥਾਂ ‘ਚ ਖਾਰਿਸ਼ ਕਿਉਂ?

ਪਿਛਲੇ ਦੋ-ਤਿੰਨ ਮਹੀਨਿਆਂ ਤੋਂ ਰਾਤ ਨੂੰ ਬਾਹਾਂ-ਗਰਦਨ ‘ਤੇ ਖਾਰਿਸ਼ ਨਾਲ ਅੱਖ ਖੁੱਲ੍ਹ ਜਾਂਦੀ ਐ, ਫੇਰ ਘੰਟਾ-2 ਘੰਟੇ ਨੀਂਦ ਈ ਨੀ ਆਉਂਦੀ।

ਸਵੇਰੇ ਭਾਂਡੇ ਮਾਂਜ ਕੇ ਸਿਲਾਈ-ਕਢਾਈ ਕਰਨ ਬਹਿ ਜਾਂਦੀ ਆਂ, ਤੇ ਉਦੋਂ ਸੂਈ-ਧਾਗਾ ਫੜਦੀਆਂ ਉਂਗਲਾਂ ‘ਚ ਖੁਰਕ ਹੋਰ ਵਧ ਜਾਂਦੀ ਐ!

ਸੋਚਦੀ ਆਂ ਕਿ ਅਧੂਰੀ ਨੀਂਦ ਕਰਕੇ ਚਮੜੀ ਸੰਵੇਦਨਸ਼ੀਲ ਹੋ ਜਾਂਦੀ ਐ, ਜਾਂ ਸਾਬਣ-ਪਾਣੀ ਨਾਲ ਲਗਾਤਾਰ ਹੱਥ ਚੱਲਣ ਕਰਕੇ ਈ ਇੰਝ ਹੁੰਦਾ ਐ?

ਤੁਹਾਡੇ ਵਿੱਚੋਂ ਕਿਸੇ ਨੇ ਕੰਮ ਵੇਲੇ ਇੰਝ ਖਾਰਿਸ਼ ਵਧਦੀ ਦੇਖੀ ਐ ਜੀ?

ਟਿੱਪਣੀਆਂ 0

  • ਅਜੇ ਕੋਈ ਟਿੱਪਣੀ ਨਹੀਂ।
ਸਾਰੀਆਂ ਪੋਸਟਾਂ ਦੀ ਸੂਚੀ ਵੇਖੋ →