ਅੱਜ ਕਿੰਨੇ ਮਹੀਨਿਆਂ ਪਿੱਛੋਂ ਸਕੈੱਚ ਬੁੱਕ ਚੁੱਕੀ ਸੀ। ਥੋੜ੍ਹੀਆਂ ਲਾਈਨਾਂ ਹੀ ਖਿੱਚੀਆਂ ਸੀ ਕਿ ਗੁੱਟ ‘ਤੇ ਖਾਰਿਸ਼ ਸ਼ੁਰੂ ਹੋ ਗਈ!
ਪਹਿਲਾਂ ਲੱਗਿਆ ਪੈਨਸਿਲ ਫੜਨ ਕਰਕੇ ਹੋਊ, ਪਰ ਥੋੜੀ ਦੇਰ ਪਿੱਛੋਂ ਬਾਂਹ ਦੇ ਉੱਤੇ ਵੀ ਵਧ ਗਈ।
ਦਫ਼ਤਰ ਦਾ ਕੰਮ ਵਧਣ ਤੋਂ ਰਾਤ ਨੂੰ ਨੀਂਦ ਪਹਿਲਾਂ ਹੀ ਪੂਰੀ ਨਹੀਂ ਹੁੰਦੀ, ਮੋਢੇ ਤੇ ਗਰਦਨ ਵਿੱਚ ਅਕੜਾਅ ਵੀ ਰਹਿੰਦਾ।
ਕੀ ਹੱਥ ਦੀ ਹਰਕਤ ਨਾਲ ਖਾਰਿਸ਼ ਵਧਦੀ ਹੈ ਜਾਂ ਥਕਾਵਟ ਨਾਲ ਹੀ ਇੰਝ ਹੁੰਦੀ ਹੈ?
