ਕੱਲ੍ਹ ਰਾਤ ਬਹੁਤ ਦਿਨਾਂ ਬਾਅਦ ਸਕੈਚ ਬੁੱਕ ਖੋਲ੍ਹੀ, ਬੱਚੇ ਸੌਂ ਗਏ ਤੇ 10 ਵਜੇ ਪੈਨਸਿਲ ਫੜੀ ਸੀ। 10 ਮਿੰਟ ਵੀ ਨਹੀਂ ਹੋਏ ਕਿ ਸੱਜੇ ਹੱਥ ਦੀਆਂ ਉਂਗਲਾਂ ‘ਚ ਖਾਰਿਸ਼ ਸ਼ੁਰੂ ਹੋ ਗਈ, ਬਿਲਕੁਲ ਪੈਨਸਿਲ ਫੜਨ ਵਾਲੀ ਥਾਂ ‘ਤੇ ਹੀ! ਦਫ਼ਤਰ ‘ਚ ਸਾਰਾ ਦਿਨ ਟਾਈਪ ਕਰਦੀ ਹਾਂ ਓਦੋਂ ਇੰਝ ਨਹੀਂ ਹੁੰਦਾ, ਪੈਨਸਿਲ ਫੜਦੇ ਹੀ ਹੁੰਦਾ ਹੈ। ਦਬਾਅ ਨਾਲ ਹੱਥ ‘ਚ ਪਸੀਨਾ ਆਉਂਦਾ ਇਸ ਲਈ ਹੁੰਦਾ ਹੋਣਾ, ਜਾਂ ਲੱਕੜ ਦੀ ਐਲਰਜੀ? ਕਿਸੇ ਨੂੰ ਖਾਸ ਚੀਜ਼ ਫੜਦੇ ਹੀ ਇੰਝ ਹੁੰਦਾ?
ਪੈਨਸਿਲ ਫੜਦੇ ਹੀ ਉਂਗਲਾਂ ‘ਚ ਖਾਰਿਸ਼ ਕਿਉਂ ਹੁੰਦੀ?
ਟਿੱਪਣੀਆਂ 0
- ਅਜੇ ਕੋਈ ਟਿੱਪਣੀ ਨਹੀਂ।
ਲਾਗ ਇਨ ਕਰਕੇ ਤੁਸੀਂ ਟਿੱਪਣੀ ਲਿਖ ਸਕਦੇ ਹੋ।
