← ਸੂਚੀ

ਨਾਲ ਤੁਰੀਏ ›ਮੇਰਾ ਸਵਾਲ ਹੈ

ਨੀਂਦ ਟੁੱਟੇ ਤਾਂ ਖਾਰਿਸ਼ ਕਿਉਂ ਵਧਦੀ?

ਪਿਛਲੇ 2 ਮਹੀਨਿਆਂ ਤੋਂ ਦਫ਼ਤਰ ਦਾ ਕੰਮ ਬਹੁਤ ਵਧ ਗਿਆ ਹੈ। ਰਾਤ ਨੂੰ 3 ਵਾਰ ਅੱਖ ਖੁਲ੍ਹਦੀ ਹੈ, ਸਵੇਰੇ ਉੱਠਦੇ ਹੀ ਸਿਰ ਭਾਰੀ ਲੱਗਦਾ। ਓਸੇ ਵੇਲੇ ਗਰਦਨ ਤੇ ਬਾਹਾਂ ਦੀ ਖਾਰਿਸ਼ ਵੀ ਸਭ ਤੋਂ ਤੇਜ਼ ਹੁੰਦੀ ਏ, ਦਿਨੇ ਕੰਮ ਚ ਰੁੱਝੀ ਹੋਵਾਂ ਤਾਂ ਓਨੀ ਯਾਦ ਨਹੀਂ ਆਉਂਦੀ। ਕਿਸੇ ਹੋਰ ਦਾ ਵੀ ਇੰਝ ਹੁੰਦਾ, ਨੀਂਦ ਟੁੱਟਣ ਨਾਲ ਖਾਰਿਸ਼ ਵਧ ਜਾਂਦੀ?

ਟਿੱਪਣੀਆਂ 1

  • ਚੜ੍ਹਦੀਕਲਾ09.22

    ਨੀਂਦ ਪੂਰੀ ਨਾ ਹੋਵੇ ਤਾਂ ਖਾਰਿਸ਼ ਸੱਚੀਂ ਵਧ ਜਾਂਦੀ ਹੈ ਜੀ, ਮੈਂ ਵੀ ਇਹੀ ਮਹਿਸੂਸ ਕਰਦੀ ਹਾਂ। ਰਾਤੀਂ ਦੇਰ ਤੱਕ ਜਾਗਦੀ ਰਹਾਂ ਤਾਂ ਅਗਲੇ ਦਿਨ ਦੁਕਾਨ ‘ਤੇ ਸਮਾਨ ਫੜਦੇ-ਫੜਦੇ ਹੱਥਾਂ ਦੀ ਖੁਜਲੀ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਲੱਗਦੀ ਹੈ।

ਸਾਰੀਆਂ ਪੋਸਟਾਂ ਦੀ ਸੂਚੀ ਵੇਖੋ →