ਦਫ਼ਤਰ ਦਾ ਕੰਮ ਪਿਛਲੇ ਕੁਝ ਮਹੀਨਿਆਂ ਤੋਂ ਬਹੁਤ ਵਧ ਗਿਆ ਹੈ। ਹਫ਼ਤੇ ਭਰ ਦੇਰ ਤੱਕ ਬੈਠ ਕੇ ਕੰਮ ਕਰਦੀ ਹਾਂ ਤੇ ਮੋਢਿਆਂ ‘ਚ ਅਕੜਾਅ ਰਹਿੰਦਾ।
ਉਸ ਹਫ਼ਤੇ ਖੁਰਕ ਬਹੁਤੀ ਨਹੀਂ ਹੁੰਦੀ, ਪਰ ਛੁੱਟੀ ਵਾਲੇ ਦਿਨ ਅਚਾਨਕ ਬਹੁਤ ਵਧ ਜਾਂਦੀ। ਬੱਚਿਆਂ ਨੂੰ ਸੰਭਾਲਦੇ ਸੰਭਾਲਦੇ ਖੁਦ ਦਾ ਧਿਆਨ ਰੱਖਣ ਦਾ ਵੇਲਾ ਵੀ ਨਹੀਂ ਲੱਭਦਾ।
ਕੀ ਦਬਾਅ ਦੇ ਦੌਰਾਨ ਖਾਰਿਸ਼ ਦੱਬੀ ਰਹਿ ਕੇ, ਦਬਾਅ ਘਟਣ ਪਿੱਛੋਂ ਇਕੱਠੀ ਬਾਹਰ ਆਉਂਦੀ ਹੈ ਜੀ?
