ਦਫ਼ਤਰ ਦਾ ਕੰਮ ਪਿਛਲੇ ਕਈ ਮਹੀਨਿਆਂ ਤੋਂ ਐਨਾ ਵਧ ਗਿਆ ਹੈ ਕਿ ਮੋਢੇ ਤੇ ਗਰਦਨ ਸਾਰਾ ਦਿਨ ਅਕੜੇ ਰਹਿੰਦੇ ਨੇ, ਰਾਤ ਨੂੰ ਵੀ ਚੈਨ ਨਾਲ ਨਹੀਂ ਸੌਂਦੀ। ਬੱਚੇ ਸੌਂ ਜਾਣ ਪਿੱਛੋਂ ਕਦੇ-ਕਦੇ ਸਕੈਚ ਬੁੱਕ ਖੋਲ੍ਹ ਕੇ ਬੈਠਦੀ ਹਾਂ, ਪਰ ਬੈਠਦੇ ਸਾਰ ਈ ਬਾਂਹ ‘ਤੇ ਖੁਰਕ ਸ਼ੁਰੂ ਹੋ ਜਾਂਦੀ, ਜਿਵੇਂ ਦਿਨ ਭਰ ਦੱਬੀ ਰਹੀ ਹੋਵੇ। ਕੰਮ ਵੇਲੇ ਧਿਆਨ ਹੋਰ ਪਾਸੇ ਰਹਿਣ ਕਰਕੇ ਓਦੋਂ ਖੁਰਕ ਘੱਟ ਲੱਗਦੀ। ਤੁਹਾਡੇ ‘ਚੋਂ ਕਿਸੇ ਨਾਲ ਵੀ ਇੰਝ ਹੁੰਦਾ, ਦਿਨ ਭਰ ਪਿੱਛੋਂ ਥੋੜ੍ਹਾ ਸੁਕੂਨ ਦਾ ਵੇਲਾ ਮਿਲਦੇ ਸਾਰ ਈ ਖੁਰਕ ਵਧ ਜਾਂਦੀ ਹੋਵੇ?

