ਕੁਝ ਵੇਲੇ ਤੋਂ ਬਾਹਾਂ ਤੇ ਗਰਦਨ ਦੀ ਖੁਰਕ ਵਧ ਗਈ, ਰਾਤੀਂ ਵਿਚਾਲਿਓਂ ਈ ਅੱਖ ਖੁੱਲ੍ਹ ਜਾਂਦੀ ਐ।
ਫੇਰ ਦੇਰ ਤੱਕ ਨੀਂਦ ਈ ਨੀ ਆਉਂਦੀ…
ਸਵੇਰੇ ਸਿਲਾਈ ਬੈਠਦੀ ਹਾਂ ਤਾਂ ਉਂਗਲਾਂ ਖੁਰਦਰੀਆਂ ਹੋਣ ਕਰਕੇ ਸੂਈ ਵਾਰ-ਵਾਰ ਫਸਦੀ ਐ।
ਧਾਗਾ ਸਿੱਧਾ ਨੀ ਲੰਘਦਾ, ਹੱਥ ਧੋਵਾਂ ਤਾਂ ਜਲਣ ਹੋਰ ਵਧ ਜਾਂਦੀ।
ਹੱਥ ਦੇ ਬਰੀਕ ਕੰਮ ਕਰਨ ਵਾਲੇ ਦੱਸੋ, ਕੰਮ ਤੋਂ ਪਹਿਲਾਂ ਹੱਥ ਕਿੱਦਾਂ ਸੰਭਾਲਦੇ ਓ, ਸੂਈ ਨਾ ਫਸੇ ਇਸ ਲਈ ਕੀ ਕਰਦੇ ਓ?
