← ਸੂਚੀ

ਨਾਲ ਤੁਰੀਏ ›ਮੇਰਾ ਸਵਾਲ ਹੈ

ਖਾਤਾ ਨਾ ਬਹੇ ਤਾਂ ਨੀਂਦ ਕਿਉਂ ਉੱਡ ਜਾਂਦੀ?

ਦੋ ਮਹੀਨਿਆਂ ਤੋਂ ਰਾਤ ਨੂੰ ਬੱਚੇ ਸੁਆ ਕੇ ਖਰਚਾ-ਖਾਤਾ ਲਿਖਣ ਬੈਠਦੀ ਆਂ, ਦਫ਼ਤਰ ਦਾ ਕੰਮ ਵਧਣ ਪਿੱਛੋਂ ਦੁਬਾਰਾ ਸ਼ੁਰੂ ਕੀਤਾ

ਕੱਲ੍ਹ 11 ਵਜੇ ਤੱਕ ਬੈਠ ਕੇ ਵੀ ਮਹੀਨੇ ਦਾ ਹਿਸਾਬ ਨਹੀਂ ਬਹਿੰਦਾ, ਸੌਣ ਗਈ ਤਾਂ ਅੰਕ ਹੀ ਦਿਮਾਗ ਚ ਘੁੰਮਦੇ ਰਹੇ
ਮੋਢੇ ਅਕੜੇ ਹੋਏ ਸੀ, ਵਿਚਾਲੇ 2 ਵਾਰ ਅੱਖ ਵੀ ਖੁੱਲ੍ਹੀ

ਪਹਿਲਾਂ ਥੋੜ੍ਹਾ ਸਕੈਚ ਕਰਕੇ ਮਨ ਹੌਲਾ ਕਰ ਲੈਂਦੀ ਸੀ, ਹੁਣ ਓਹ ਵੇਲਾ ਵੀ ਨਹੀਂ ਲੱਭਦਾ

ਤੁਸੀਂ ਹਿਸਾਬ ਨਾ ਬਹੇ ਤਾਂ ਓਸੇ ਰਾਤ ਛੱਡ ਦਿੰਦੇ ਓ ਜਾਂ ਅਗਲੇ ਦਿਨ ਲਈ ਰੱਖ ਦਿੰਦੇ ਓ ਜੀ?

ਟਿੱਪਣੀ 0

  • ਅਜੇ ਕੋਈ ਟਿੱਪਣੀ ਨਹੀਂ।
ਸਾਰੀਆਂ ਪੋਸਟਾਂ ਦੀ ਸੂਚੀ ਵੇਖੋ →