ਕੁਝ ਦਿਨਾਂ ਤੋਂ ਦਫ਼ਤਰ ਦਾ ਕੰਮ ਬਹੁਤ ਵਧ ਗਿਆ, ਕੁਰਸੀ ਤੋਂ ਉੱਠਣ ਦਾ ਮੌਕਾ ਵੀ ਨਹੀਂ ਮਿਲਦਾ।
ਘਰ ਆ ਕੇ ਖਾਤਾ ਲਿਖਣ ਬੈਠਦੀ ਹਾਂ ਤਾਂ ਮੋਢਿਆਂ ਤੇ ਗਰਦਨ ਚ ਲੱਕੜ ਵਰਗਾ ਅਕੜਾਅ ਆ ਜਾਂਦਾ। ਬੱਚਿਆਂ ਨੂੰ ਸੰਭਾਲਦੇ ਸਟਰੈਚਿੰਗ ਲਈ ਵੱਖਰਾ ਸਮਾਂ ਕੱਢਣਾ ਔਖਾ ਲੱਗਦਾ।
ਕੁਰਸੀ ਤੇ ਬੈਠੇ ਬੈਠੇ ਹੀ ਕੋਈ ਛੋਟੀ ਹਰਕਤ ਹੋਵੇ ਜਿਸ ਨਾਲ ਥੋੜ੍ਹਾ ਅਰਾਮ ਮਿਲ ਜਾਵੇ, ਤੁਸੀਂ ਕੀ ਕਰਦੇ ਹੋ ਜੀ?
