ਪਿਛਲੀ ਵਾਰ ਲਿਖਿਆ ਸੀ ਕਿ ਨੀਂਦ ਪੂਰੀ ਨਹੀਂ ਹੋਈ, ਹੁਣ 14 ਦਿਨ ਬਾਅਦ ਵੀ ਹਾਲਾਤ ਉਹੀ ਨੇ। ਮੁੰਡਾ ਰਾਤ ਨੂੰ ਖੁਰਕਦਾ ਜਾਗ ਪੈਂਦਾ ਹੈ ਤੇ ਮੈਂ ਵੀ ਨਾਲ ਜਾਗ ਜਾਂਦੀ ਹਾਂ।
ਅੱਜ ਡਰਾਈਵਿੰਗ ਸਿਖਾਉਣ ਵਾਲੇ ਨੇ ਪੁੱਛਿਆ, ‘ਹੱਥ ਕਿਉਂ ਕੰਬ ਰਹੇ ਨੇ।’ ਮੈਂ ਬੱਸ ਹੱਸ ਕੇ ਟਾਲ ਗਈ, ਕੁਝ ਬੋਲ ਨਹੀਂ ਸਕੀ।
ਰਾਤ ਨੂੰ ਨੀਂਦ ਨਾ ਆਵੇ ਤਾਂ ਮੋਬਾਈਲ ‘ਤੇ ਗੇਮ ਖੇਡਦੀ ਰਹਿੰਦੀ ਹਾਂ, ਪਰ ਉਸ ਨਾਲ ਥਕਾਵਟ ਹੋਰ ਵਧ ਜਾਂਦੀ ਹੈ। ਦਿਨ ਭਰ ਸਰੀਰ ਭਾਰਾ ਹੀ ਲੱਗਦਾ ਹੈ।
