ਪਿਛਲੇ ਕੁਝ ਹਫ਼ਤਿਆਂ ਤੋਂ ਰਾਤ ਨੂੰ ਵਾਰ ਵਾਰ ਅੱਖ ਖੁੱਲ੍ਹ ਜਾਂਦੀ ਸੀ, ਸਵੇਰੇ ਥੱਕੀ ਹੋਈ ਉੱਠਦੀ ਸੀ ਤੇ ਮੋਢੇ-ਗਰਦਨ ਚ ਅਕੜਾਅ ਵੀ ਰਹਿੰਦਾ ਸੀ, ਦਫ਼ਤਰ ਦਾ ਕੰਮ ਵਧਣ ਨਾਲ ਇਹ ਹੋਰ ਵਧ ਗਿਆ। ਤਾਂ ਸੋਚਿਆ ਕੁਝ ਤਾਂ ਬਦਲਣਾ ਚਾਹੀਦਾ, ਸੌਣ ਤੋਂ ਪਹਿਲਾਂ ਦਾ ਵੇਲਾ ਬਦਲ ਕੇ ਵੇਖਿਆ।
ਜੋ ਕੀਤਾ:
– ਲਾਈਟ ਬੰਦ ਕਰਨ ਤੋਂ ਪਹਿਲਾਂ ਬਿਸਤਰੇ ਤੇ ਬੈਠ ਕੇ ਮੋਢੇ ਹੌਲੀ ਹੌਲੀ ਘੁਮਾਉਂਦੀ, ਗਰਦਨ ਸੱਜੇ-ਖੱਬੇ ਹਿਲਾਉਂਦੀ
– ਫ਼ੋਨ ਦੂਰ ਰੱਖ ਦਿੰਦੀ, ਸਿਰਹਾਣੇ ਕੋਲ ਨਹੀ ਲਿਜਾਂਦੀ
– ਕਦੇ ਕਦੇ ਸਕੈਚ ਬੁੱਕ ਖੋਲ੍ਹ ਕੇ ਵੀ ਬਹਿ ਜਾਂਦੀ, ਬਸ ਲਕੀਰਾਂ ਹੀ ਖਿੱਚਦੀ
ਕੁਝ ਰਾਤਾਂ ਨੂੰ ਸੱਚੀ ਫ਼ਰਕ ਲੱਗਿਆ, ਅੱਖ ਜਲਦੀ ਲੱਗ ਗਈ। ਪਰ ਕਈ ਰਾਤਾਂ ਨੂੰ ਓਹੀ ਹਾਲ ਰਿਹਾ, ਗਰਦਨ ਖਿੱਚਣ ਨਾਲ ਵੀ ਸਵੇਰੇ ਭਾਰੀਪਨ ਗਿਆ ਨਹੀ। ਦਫ਼ਤਰ ਦਾ ਦਬਾਅ ਜ਼ਿਆਦਾ ਹੋਵੇ ਤਾਂ ਇਹ ਸਭ ਬਹੁਤਾ ਕੰਮ ਨਹੀ ਕਰਦਾ, ਲੱਗਦਾ ਪਹਿਲਾਂ ਦਿਮਾਗ਼ ਹੌਲਾ ਹੋਣਾ ਚਾਹੀਦਾ ਫੇਰ ਸਰੀਰ।
ਸਕੈਚ ਬੁੱਕ ਵਾਲਾ ਹਿੱਸਾ ਸਭ ਤੋਂ ਸੌਖਾ ਲੱਗਿਆ, ਥੋੜ੍ਹਾ ਜਿਹਾ ਵੀ ਕਰਾਂ ਤਾਂ ਮਨ ਥੋੜ੍ਹਾ ਹਲਕਾ ਹੋ ਜਾਂਦਾ। ਬਾਕੀ ਬੱਚੇ ਸੌਂ ਜਾਣ ਤੋਂ ਬਾਅਦ ਦਾ ਈ ਵੇਲਾ ਹੁੰਦਾ, ਓਹ ਵੀ ਕਦੇ ਮਿਲਦਾ ਕਦੇ ਨਹੀ।
ਕਿਸੇ ਹੋਰ ਨੇ ਵੀ ਇਹੋ ਜਿਹਾ ਕੁਝ ਅਜ਼ਮਾਇਆ ਹੋਵੇ ਤਾਂ ਦੱਸਿਓ ਜੀ, ਕੀ ਕੰਮ ਕਰਦਾ ਤੁਹਾਡੇ ਲਈ।
