← ਸੂਚੀ

ਨਾਲ ਤੁਰੀਏ ›ਮੇਰੇ ਨੁਸਖ਼ੇ

[ਅਜ਼ਮਾਇਆ] ਖਰਚਾ-ਖਾਤਾ ਰਾਤ ਦੀ ਬਜਾਏ ਸਵੇਰੇ ਲਿਖਣਾ ਸ਼ੁਰੂ ਕੀਤਾ

ਦਫ਼ਤਰ ਦਾ ਕੰਮ ਵਧਣ ਮਗਰੋਂ ਰਾਤ ਨੂੰ ਨੀਂਦ ਬਹੁਤ ਟੁੱਟਦੀ ਸੀ, ਥੋੜੀ ਥੋੜੀ ਦੇਰ ਬਾਅਦ ਅੱਖ ਖੁੱਲ੍ਹ ਜਾਂਦੀ।
ਖਰਚਾ-ਖਾਤਾ ਵੀ ਰਾਤ ਨੂੰ ਹੀ ਲਿਖਦੀ ਸੀ, ਸੌਣ ਤੋਂ ਪਹਿਲਾਂ ਹਿਸਾਬ ਲਾਉਂਦੀ-ਲਾਉਂਦੀ ਦਿਮਾਗ ਹੋਰ ਭਾਰੀ ਹੋ ਜਾਂਦਾ, ਨੀਂਦ ਹੋਰ ਖਰਾਬ।
10 ਦਿਨ ਪਹਿਲਾਂ ਸੋਚਿਆ, ਬੱਚਿਆਂ ਦੇ ਉੱਠਣ ਤੋਂ ਪਹਿਲਾਂ ਸਵੇਰੇ 6 ਵਜੇ ਖਾਤਾ ਲਿਖ ਲਵਾਂਗੀ।

– 8 ਦਿਨ ਸਵੇਰੇ ਲਿਖਿਆ
– 2 ਦਿਨ ਥਕਾਵਟ ਕਰਕੇ ਉੱਠ ਨਹੀਂ ਹੋਇਆ
– ਰਾਤ ਨੂੰ ਅੱਖ ਖੁੱਲ੍ਹਣ ਦੀ ਗਿਣਤੀ 3-4 ਵਾਰ ਤੋਂ ਘਟ ਕੇ 1-2 ਵਾਰ ਹੋਈ

ਥੋੜ੍ਹਾ ਫ਼ਰਕ ਤਾਂ ਪਿਆ! ਮਹੀਨੇ ਦੇ ਅੰਤ ‘ਤੇ ਹਿਸਾਬ ਹਾਲੇ ਵੀ ਨਹੀਂ ਬੈਠਦਾ, ਓਹ ਵੱਖਰੀ ਗੱਲ ਹੈ। ਮੋਢਿਆਂ ਦੀ ਅਕੜਾਅ ਵੀ ਓਵੇਂ ਹੀ ਹੈ।

ਟਿੱਪਣੀਆਂ 0

  • ਅਜੇ ਕੋਈ ਟਿੱਪਣੀ ਨਹੀਂ।
ਸਾਰੀਆਂ ਪੋਸਟਾਂ ਦੀ ਸੂਚੀ ਵੇਖੋ →