← ਸੂਚੀ

ਨਾਲ ਤੁਰੀਏ ›ਮੇਰੇ ਨੁਸਖ਼ੇ

[ਅਜ਼ਮਾਇਆ] ਫ਼ੋਨ ਮੰਜੇ ਤੋਂ ਦੂਰ ਰੱਖ ਕੇ ਸੌਣ ਦੀ ਕੋਸ਼ਿਸ਼ ਕੀਤੀ

ਨਾਈਟ ਡਿਊਟੀ ਤੋਂ ਘਰ ਆ ਕੇ ਨੀਂਦ ਨਾ ਆਵੇ ਤਾਂ ਮੈਂ ਮੋਬਾਈਲ ਚੁੱਕ ਲੈਂਦੀ ਸੀ, ਤੇ ਗੇਮ ਖੇਡਦੇ-ਖੇਡਦੇ ਸਮਾਂ ਕਿੱਥੇ ਚਲਾ ਜਾਂਦਾ ਸੀ ਪਤਾ ਹੀ ਨਹੀਂ ਲੱਗਦਾ ਸੀ।

ਇਸ ਕਰਕੇ ਮੈਂ ਸੋਚਿਆ ਕਿ ਫ਼ੋਨ ਮੰਜੇ ਕੋਲ ਨਾ ਰੱਖਿਆ ਜਾਵੇ।
ਰਸੋਈ ਦੇ ਕਾਊਂਟਰ ‘ਤੇ ਚਾਰਜ ‘ਤੇ ਲਾ ਦਿੱਤਾ, ਉੱਠ ਕੇ ਜਾਣਾ ਪਵੇ ਇਸੇ ਸੋਚ ਨਾਲ।

ਪਹਿਲੇ ਕੁਝ ਦਿਨ ਤਾਂ ਉੱਠ ਕੇ ਲੈਣ ਵੀ ਗਈ, ਪਰ ਹੌਲੀ-ਹੌਲੀ ਆਲਸ ਆ ਗਈ ਤੇ ਮੰਜੇ ‘ਤੇ ਹੀ ਪਈ ਰਹੀ।
ਉਂ ਤਾਂ ਹੱਥ ਖਾਲੀ ਹੋਣ ਕਰਕੇ ਪਹਿਲਾਂ ਵਾਂਗ ਘੰਟਿਆਂ ਤੱਕ ਸਕਰੋਲ ਨਹੀਂ ਹੁੰਦਾ, ਹਨ੍ਹੇਰੇ ‘ਚ ਛੱਤ ਵੱਲ ਵੇਖਦੀ ਪਈ ਰਹਿੰਦੀ ਹਾਂ ਤੇ ਇਸੇ ਤਰ੍ਹਾਂ ਅੱਖ ਲੱਗ ਜਾਂਦੀ ਹੈ।

ਸ਼ਿਫਟ ਤਾਂ ਹਰ ਹਫ਼ਤੇ ਬਦਲਦੀ ਰਹਿੰਦੀ ਹੈ ਤੇ ਸਰੀਰ ਦੀ ਘੜੀ ਵੀ ਨਾਲ ਹੀ ਉਲਝ ਜਾਂਦੀ ਹੈ, ਇਸ ਕਰਕੇ ਪੂਰਾ ਹੱਲ ਤਾਂ ਨਹੀਂ ਲੱਗਦਾ।
ਇਹ ਬਿਲਕੁਲ ਠੀਕ ਤਰੀਕਾ ਹੈ ਕਿ ਨਹੀਂ, ਮੈਨੂੰ ਵੀ ਪਤਾ ਨਹੀਂ, ਪਰ ਫ਼ੋਨ ਦੂਰ ਰੱਖਣ ਨਾਲ ਬੇਵਜ੍ਹਾ ਜਾਗਣ ਦਾ ਸਮਾਂ ਘਟ ਗਿਆ ਹੈ।

ਸ਼ਿਫਟ ਡਿਊਟੀ ਵਾਲਿਆਂ ਨੂੰ ਇਹ ਤਰੀਕਾ ਥੋੜ੍ਹਾ ਸੌਖਾ ਲੱਗ ਸਕਦਾ ਹੈ ਜੀ।

ਟਿੱਪਣੀ 0

  • ਅਜੇ ਕੋਈ ਟਿੱਪਣੀ ਨਹੀਂ।
ਸਾਰੀਆਂ ਪੋਸਟਾਂ ਦੀ ਸੂਚੀ ਵੇਖੋ →